ਬਿਰਤਾਂਤ ਘਟਨਾਵਾਂ ਦਾ ਮਹਿਜ ਬਿਆਨ ਨਹੀਂ ਹੁੰਦਾ ਬਲਕਿ ਭਾਵ-ਭਰਪੂਰਤਾ ਦੀ ਸਮੁੱਚੀ ਝਾਕੀ ਹੁੰਦਾ ਹੈ। ਜਿਸ ਵਿੱਚ ਕਿਸੇ ਵਿਸ਼ੇਸ ਮਨੁੱਖੀ ਸਥਿਤੀ ਨੂੰ ਸੂਤਰਬੱਧ ਕੀਤਾ ਹੁੰਦਾ ਹੈ। ਇਹ ਵਿਸ਼ੇਸ ਸਥਿਤੀ ਮਨੁੱਖ ਹਾਲਤ ਦੇ ਖਲਲ ਵਿੱਚੋਂ ਪੈਦਾ ਹੁੰਦੀ ਹੈ। “ਅਗਨੀ ਪ੍ਰੀਖਿਆ” ਅਤੇ “ ਏਹੁ ਹਮਾਰਾ ਜੀਵਣਾ” ਦੇ ਬਿਰਤਾਂਤ ਵਿੱਚਲੀ ਅਵਸਥਾ ਜੋ ਪੇਸ਼ ਹੋ ਰਹੀ ਹੈ, ਉਹ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਗੁਲਾਮੀ ,ਦੁਰਦਸ਼ਾ, ਤਣਾਉ, ਬੇਵਸੀ ਉਸ ਨਾਲ ਹੋ ਰਹੇ ਅਨਿਆ ਅਤੇ ਹਿੰਸਾ ਦੀ ਅਵਸਥਾ ਹੈ। ਪੰਜਾਬੀ ਸਭਿਆਚਾਰਕ ਸਮਾਜ ਵਿੱਚ ਮਰਦ ਦੀ ਪ੍ਰਭੁਸਤ੍ਹਾ ਦੁਆਲੇ ਉਸਰੀ ਹੋਈ ਬਾਕੀ ਸਭ ਵਿਆਕਤੀਗਤ ਭਾਵਨਾਵਾਂ ‘ਤੇ ਭਾਰੂ ਹੁੰਦੀ ਪੇਸ਼ ਕੀਤੀ ਗਈ ਹੈ। ਸਵੈ ਦੀ ਤਲਾਸ਼ ਵਿੱਚ ਇਹਨਾਂ ਸਮੂਹਿਕ ਮਾਨਸਿਕ ਧਾਰਨਾਵਾਂ ਦਾ ਵਿਆਕਤੀਗਤ ਮਾਨਸਿਕਤਾ ਨਾਲ ਟਕਰਾਓ ਸੁਭਾਵਿਕ ਹੈ। ਹਰ ਸਾਹਿਤਕ ਬਿਰਤਾਤ ਇਸ ਟਕਰਾਉ ਤੋਂ ਸੁਰੂ ਹੁੰਦੇ ਹੈ। ਜਿਵੇਂ ਜਿਵੇਂ ਇਸ ਟਕਰਾਉ ਦਾ ਵਿਕਾਸ ਹੁੰਦਾ ਹੈ ਬਿਰਤਾਂਤ ਅੱਗੇ ਵਧਦਾ ਹੈ। ਇਹਨਾਂ ਦੋ ਕਿਸਮ ਦੀਆਂ ਸਿਰੇ ਦੀਆਂ ਧਰੂਵੀਂ ਮਾਨਸਿਕਤਾਵਾਂ ਅਤੇ ਇਹਨਾਂ ਉਪਰ ਉਸਰੀਆਂ ਮਾਨਸਿਕ ਪਰਸਥਿਤੀਆਂ ਇਕੋ ਸਮੇਂ ਪੇਸ਼ ਕਰਨਾ ਹੀ ਇਹਨਾਂ ਦੋ ਨਾਵਲਾਂ “ਅਗਨੀ ਪ੍ਰੀਖਿਆ” ਅਤੇ “ ਏਹੁ ਹਮਾਰਾ ਜੀਵਣਾ” ਦਾ ਉਦੇਸ਼ ਹੈ। ਸਾਹਿਤਕ ਬਿਰਤਾਂਤ ਦੀ ਤਰਕ ਪੂਰਵਕ ਅਨੁਕ੍ਰਮਤਾ ਬੜੀ ਗਤੀਸ਼ੀਲ ਹੁੰਦੀ ਹੈ। ਅਕਸਰ ਇੱਕ ਸੰਕਟ ਤੋਂ ਦੂਜੇ ਸੰਕਟ ਅਤੇ ਦੂਜੇ ਤੋਂ ਤੀਜੇ ਸੰਕਟ ਵੱਲ ਚਲੀ ਜਾਂਦੀ ਹੈ। ਦੋਹਾਂ ਨਾਵਲਾਂ ਦੇ ਬਿਰਤਾਂਤ ਵਿਚਲੇ ਪਾਤਰ ਆਪੋ ਆਪਣੇ ਧਰਮ ਸੰਕਟ ਵਿੱਚ ਫਸੇ ਹੋਏ ਹਨ। ਬਿਰਤਾਂਤ ਦੀ ਹਰ ਕੜੀ ਕਿਸੇ ਮਾਨਸਿਕ ਤਣਾਉ ਨੂੰ ਪੇਸ਼ ਕਰਦੀ ਹੈ। ਇਹ ਮਾਨਸਿਕ ਪਸ਼ਮਾਨੀਆਂ ਇੱਕ ਕੜੀ ਨੁੰ ਦੂਸਰੀ ਕੜੀ ਨਾਲ ਜੋੜਦੀਆਂ ਹਨ ਇਸ ਤਰ੍ਹਾਂ ਸਮੁੱਚੇ ਬਿਰਤਾਂਤ ਨੂੰ ਤਰਕਪੂਰਵਕ ਅਨੁਕ੍ਰਮਤਾ ਵਿੱਚ ਸੂਤਰਬੱਧ ਕਰਦੀਆਂ ਹਨ।
1. ਟਿਵਾਣਾ ਦਲੀਪ ਕੌਰ.(2018) ਸਾਹਿਤਕ ਸਵੈ-ਜੀਵਣੀ (ਰਚਨਾ ਮੇਰੀ ਇਬਾਦਤ ਹੈ) ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਨਾ114-15
2. ਟਿਵਾਣਾ, ਦਲੀਪ ਕੌਰ,(1977) ਕਹਾਣੀ ਕਲਾ ਤੇ ਮੇਰਾ ਅਨੁਭਵ, ਭਾਸ਼ਾ ਵਿਭਾਗ, ਪਟਿਆਲਾ,
3. ਬਰਾੜ ਰਜਿੰਦਰ ਸਿੰਘ (ਡਾ.),(2018) ਸਭਿਆਚਾਰਕ ਅਧਿਐਂਨ ਵਿਧੀ; ਸਿਧਾਂਤ ਅਤੇ ਵਿਹਾਰ, ਸਮਦਰਸ਼ੀ ਪੰਨਾ 36
4. ਨਾਰੰਗ ਗੋਪੀ ਚੰਦ,(2002) ਸੰਰਚਨਾਵਾਦ ਉੱਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ,ਸਾਹਿਤ ਅਕਾਦੇਮੀ . ਪੰਨਾ 27
5. Narang Harish,(1995). Semiotics of Language,Literature and Cinema,Books Plus, page vii
6. Archard, David,(1984) The Consciousness and the Unconsciousness, Hutchinson and Company Ltd, London, .
7. Barthes, Roland,(1977) The Pleasure of the Text, Will and Wang, New York,
8. (1984) Writing Degree Zero, Jonathan Cape, London,
9. Kristeva, Julia, (1980).Desire in Language, Basil Blackwell, London, 1980.
10. Lepschy, Giulio C. (1972). A Survey of Structural Linguistics, Faber and Faber, London
11. Claude Lévi-Strauss (1968).The Savage Mind, University of Chicago Press, Chicago