International Journal of Languages & Social Sciences - Volumes & Issues - Volume 6: July 2021

ਨਾਟ-ਕਾਵਿ ਹੇ ਸਖੀ: ਵਸਤੂਗਤ ਅਧਿਐਨ

Authors

ਡਾ. ਕਰਮਜੀਤ ਕੌਰ ਕਿਸ਼ਾਂਵਲ

DOI Number

Keywords

ਨਾਟਕ, ਕਾਵਿ ਨਾਟਕ, ਨਾਟ-ਕਾਵਿ ਸਵੈ-ਚਿੰਤਨ, ਕਾਵਿ-ਪੈਰਾਡਾਇਮ, ਡਰਾਮੈਟਿਕ ਪੋਇਜ਼ੀ ਲਬਰੇਜ਼

Abstract

ਕਵਿਤਾ ਅਤੇ ਨਾਟਕ ਦੋ ਵਿਭਿੰਨ ਸਾਹਿਤਕ ਵਿਧਾਵਾਂ ਹਨ ਜਿਨ੍ਹਾਂ ਦੇ ਤੱਤਵੀ ਸੁਮੇਲ ਨਾਲ ਵਿਭਿੰਨ ਪ੍ਰਕਾਰ ਦੇ ਸਾਹਿਤ-ਰੂਪ ਹੋਂਦ ਗ੍ਰਹਿਣ ਕਰ ਰਹੇ ਹਨ।ਇਨ੍ਹਾਂ ਲਈ ਸਮੇਂ-ਸਮੇਂ ਨਾਟ-ਕਾਵਿ, ਕਾਵਿ-ਨਾਟ, ਪਦ-ਨਾਟ, ਨਾਟਕੀ ਕਵਿਤਾ, ਗੀਤ-ਨਾਟ, ਧੁਨੀ-ਨਾਟ ਆਦਿ ਨਾਮ ਪ੍ਰਚਲਿਤ ਰਹੇ ਹਨ। ਕਵਿਤਾ ਅਤੇ ਨਾਟਕ ਦੇ ਤੱਤਾਂ ਦੇ ਸਮਾਵੇਸ਼ ਵਾਲੀ ਅਜਿਹੀ ਰਚਨਾ ਲਈ ਅੰਗਰੇਜ਼ੀ ਵਿਚ ਕ੍ਰਮਵਾਰ ਦੋ ਰੂਪ ਕਾਵਿ ਨਾਟਕ (Poetic Play) ਅਤੇ ਨਾਟ-ਕਾਵਿ (Dramatic Poetry) ਪ੍ਰਚਲਿਤ ਹਨ।ਇਹਨਾਂਸਾਹਿਤ-ਰੂਪਾਂ ਵਿਚ ਕਾਵਿਕਤਾ ਅਤੇ ਨਾਟਕੀਅਤਾ ਦਾ ਸੁਮੇਲ ਅਜਿਹੇ ਕਲਾਤਮਕ ਢੰਗ ਨਾਲ ਹੁੰਦਾ ਹੈ ਕਿ ਦੋਵਾਂ ਵਿਚ ਨਿਖੇੜਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਦਕਿ ਇਹ ਦੋਵੇਂ ਵੱਖਰੇ ਵੱਖਰੇ ਰੂਪ ਹਨ। ਨਾਟ-ਕਾਵਿ ‘ਹੇ ਸਖੀ’ ਰਾਹੀਂ ਮਨੁੱਖੀ ਹੋਂਦ ਨਾਲ ਜੁੜੇ ਪ੍ਰਸ਼ਨਾਂ ਨੂੰ ਉਭਾਰਦੀ ਹੋਈ ਸਵੈ-ਚਿੰਤਨ ਕਰਦਿਆਂ ਉਨ੍ਹਾਂ ਦੇ ਉੱਤਰ ਖੋਜਦੀ ਹੈ। ਸਵੈ-ਸੰਵਾਦ ਦੀ ਇਹ ਕਵਿਤਾ ਸਿਰਫ਼ ਕਵਿਤਰੀ ਦੇ ਮਨ ਦਾ ਕਾਵਿ-ਪ੍ਰਵਚਨ ਹੀ ਨਹੀਂ ਸਗੋਂ ਹਰ ਸੰਵੇਦਨਸ਼ੀਲ ਮਨੁੱਖ ਦੇ ਮਨ ਦੀ ਗਾਥਾ ਹੈ।ਇਉਂ ਸੁਰਜੀਤ ਦਾ ਕਾਵਿ-ਪੈਰਾਡਾਇਮ ਨਿੱਜ ਤੋਂ ਪਰ ਤਕ ਅਤੇ ਉਸਤੋਂ ਵੀ ਅਗਾਂਹ ਸਾਰੇ ਬ੍ਰਹਿਮੰਡੀ ਪਾਸਾਰ ਤਕ ਫੈਲਦਾ ਹੈ।

References

– Alex Preminger, Encyclopaedia of Poetry and Poetics, Princeton University Press, New Jersey, 1993, p. 199-206

– John Dryden, An Essay of Dramatic Poesy, Thomas Arnold (Ed.), Atlantic Publishers, New Delhi, 2017, p. 5-6
His first play, The Wild Gallant, was in prose; it is coarse and not much enlivened by wit, and it was not well received. In his next efforts Dryden took greater pains. He seems to have convinced himself that the attraction of rhyme was necessary to please the fastidious audience for which he had to write; and after The Rival Ladies, of which a small part rhymed, and the Indian Queen (1664), a play entirely rhymed…he brought out early in 1665… He thought over the whole subject, and this Essay of Dramatic Poesy was the result.

– ਦੇਵਿੰਦਰ ਕੁਮਾਰ (ਡਾ.), ਪੰਜਾਬੀ ਨਾਟਕ: ਵਿਰਸਾ ਤੇ ਵਰਤਮਾਨ,ਸ਼ਿਲਾਲੇਖ, ਦਿੱਲੀ, 2016, ਪੰਨਾ 28-29
– ਸੁਰਜੀਤ, ਹੇ ਸਖੀ, ਰੂਪੀ ਪ੍ਰਕਾਸ਼ਨ, 2011, ਪੰਨਾ 13
– ਉਹੀ, ਪੰਨਾ 56
– ਉਹੀ, ਪੰਨਾ 22
– ਉਹੀ, ਪੰਨਾ 34
– ਉਹੀ, ਪੰਨਾ 45
– ਉਹੀ, ਪੰਨਾ 47
– ਉਹੀ, ਪੰਨਾ 50
– ਉਹੀ, ਪੰਨਾ 51
– ਉਹੀ, ਪੰਨਾ 64
– ਉਹੀ, ਪੰਨਾ 69
– ਉਹੀ, ਪੰਨਾ 78
– ਉਹੀ, ਪੰਨਾ 79

How to cite

Journal

International Journal of Languages & Social Sciences

ISSN

2349-0179

Periodicity

Yearly