ਅਜੋਕੇ ਸਮੇਂ ਵਿੱਚ ਨਸ਼ਾਖੋਰੀ ਇੱਕ ਭਿਆਨਕ ਸਮੱਸਿਆ ਦਾ ਰੂਪ ਲੈ ਚੁੱਕੀ ਹੈ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਭਾਵ ਬੱਚੇ ਤੋਂ ਲੈ ਕੇ ਬੁੱਢੇ ਤੱਕ ਇਥੋਂ ਤੱਕ ਕਿ ਔਰਤਾਂ ਤੇ ਛੋਟੀ ਉਮਰ ਦੀਆਂ ਕੁੜੀਆਂ ਵੀ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ। ਨਸ਼ਿਆਂ ਕਰਕੇ ਹੀ ਨੌਜਵਾਨ ਪੀੜ੍ਹੀ ਨੇ ਆਪਣੀ ਸੁਧ-ਬੁੱਧ ਗੁਆ ਲਈ ਹੈ ਅਤੇ ਜੇਕਰ ਨੌਜਵਾਨ ਇਸ ਤੋਂ ਛੁਟਕਾਰਾ ਨਹੀਂ ਪਾਵੇਗਾ ਤਾਂ ਦੇਸ਼ ਦਾ ਭਵਿੱਖ ਖ਼ਤਮ ਜਾਵੇਗਾ
ਰੋਂਦੀਆਂ ਨੇ ਮਾਂਵਾਂ,
ਲਾਸ਼ਾਂ ਬੁਕਲ ਚ ਰੱਖ ਕੇ
ਲਾਡਾਂ ਨਾਲ ਪਾਲੇ ਪੁੱਤ,
ਨਸ਼ਿਆਂ ਨੇ ਡੱਸ *ਤੇ।
ਨਸ਼ਾ ਅੱਜ ਕਲ੍ਹ ਦੇ ਸਮੇਂ ਦੇ ਸਮਾਜ ਦੀ ਉਹ ਬੁਰਾਈ ਹੈ ਜੋ ਕਿ ਅੱਜ ਕਲ੍ਹ ਦੀ ਯੁਵਾ ਪੀੜੀ ਨੂੰ ਇੰਨੇ ਬੁਰੇ ਤਰੀਕੇ ਨਾਲ ਆਪਣੀ ਚਪੇਟ ਵਿਚ ਲੈ ਰਿਹਾ ਹੈ ਜਿਸ ਕਰਕੇ ਆਉਣ ਵਾਲੀ ਪੀੜੀ ਤੇ ਖ਼ਤਰਾ ਮੰਡਰਾ ਰਿਹਾ ਹੈ। ਨਸ਼ੇ ਨੂੰ ਅੰਗਰੇਜ਼ੀ ਵਿਚ ਣਗਚਪਤ ਕਿਹਾ ਜਾਂਦਾ ਹੈ। ਇਸ ਦੇ ਦੋ ਮਤਲਬ ਹਨ। ਇਕ ਤਾਂ ਜਦੋਂ ਅਸੀਂ ਕਿਸੇ ਪ੍ਰਮਾਣਿਤ ਡਾਕਟਰ ਦੀ ਸਲਾਹ ਨਾਲ ਆਪਣੀ ਕਿਸੇ ਬਿਮਾਰੀ ਦਾ ਇਲਾਜ਼ ਕਰਾਉਂਦੇ ਹਨ ਉਸ ਨੂੰ ਕਾਨੂੰਨੀ ਨਸ਼ੇ ਕਿਹਾ ਜਾਂਦਾ ਹੈ। ਇਸ ਦੇ ਉਲਟ ਅਫ਼ੀਮ, ਡੋਡੇ, ਗਾਂਜਾ, ਚਰਸ ਆਦਿ ਨਸ਼ੇ ਜੋ ਕਿ ਗੈਰ ਕਾਨੂੰਨੀ ਢੰਗ ਨਾਲ ਵੇਚੇ ਜਾਂਦੇ ਹਨ ਤੇ ਇਨ੍ਹਾਂ ਉਤੇ ਸਰਕਾਰ ਵਲੋਂ ਪਾਬੰਦੀ ਲਗਾਈ ਹੋਈ ਹੈ ਤੇ ਪਕੜੇ ਜਾਣ ਤੇ ਸਖ਼ਤ ਕਾਰਵਾਈ ਹੁੰਦੀ ਹੈ, ਇਨ੍ਹਾਂ ਨਸ਼ਿਆਂ ਨੂੰ ਗੈਰ ਕਾਨੂੰਨੀ ਨਸ਼ੇ ਕਹਿੰਦੇ ਹਨ। ਇਹ ਅਸਲ ਵਿਚ ਰਸਾਇਣਿਕ ਤੱਤ ਹੁੰਦਾ ਹੈ ਜੋ ਸਾਡੇ ਸਰੀਰ *ਤੇ ਸਰੀਰਕ, ਜੈਵਿਕ ਅਤੇ ਮਨੋਵਿਗਿਆਨਿਕ ਅਸਰ ਪਾਉਂਦਾ ਹੈ।
1. ਅਮਿੱਤ ਮਿੱਤਰ, ਨਸ਼ੇ ਛੱਡਣ ਦੇ ਢੰਗ, ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
2. ਆਰ.ਐਸ.ਸੈਣੀ (ਡਾ.) ਬੀਮਾਰ ਕੌਣ ਚੇਤਨਾ ਪ੍ਰਕਾਸ਼ਨ, ਲੁਧਿਆਣਾ
3. ਗੁਰਪ੍ਰੀਤ ਸਿੰਘ ਤੂਰ, ਜੀਵੇ^ਜਵਾਨੀ, ਚੇਤਨਾ ਪ੍ਰਕਾਸ਼ਨ, ਲੁਧਿਆਣਾ
4. ਜਸਵੰਤ ਸਿੰਘ(ਡਾ.) ਨਸ਼ੀਲੀਆਂ ਦਵਾਈਆਂ(ਸੂਝ ਲੇਖਕ ਅਨਿਲ ਅਗਰਵਾਲ), ਨੈਸ਼ਨਲ ਬੁੱਕ ਟਰਸਟ ਇੰਡੀਆ, ਦਿੱਲੀ
5. ਮੋਹਨ ਸ਼ਰਮਾ, ਨਸ਼ਾਖੋਰੀ^ਚਿੰਤਾ,ਚਿੰਤਨ ਅਤੇ ਚੇਤਨਤਾ, ਮਹਾਨ ਪ੍ਰਿੰਟਰਜ, ਸੰਗਰੂਰ
6. ਰਣਜੀਤ ਝੁਨੀਰ, ਨਸ਼ੇ ਕਿਵੇਂ ਛੱਡੀਏ, ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
7. ਰਾਜੀਵ ਸ਼ਰਮਾਂ (ਡਾ.) ਨਸ਼ੇ, ਸਮੱਸਿਆ,ਪ੍ਰਬੰਧਕ ਅਤੇ ਰੋਕਥਾਮ, ਆਰ.ਡੀ ਪਬਲੀਕੇਸ਼ਨ ਜਲੰਧਰ