ਵਿਸ਼ਵੀਕਰਨ ਦੇ ਇਸ ਯੁੱਗ ਵਿੱਚ ਮਾਨਵ ਨੇ ਧਰਮ ਦੇ ਵਾਸਤਵਿਕ ਉਦੇਸ਼ਾਂ ਨੂੰ ਹਾਸ਼ੀਏ ‘ਤੇ ਰੱਖ ਕੇ ਉਸਦਾ ਰੂਪ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਮਨੁੱਖਤਾ ਨੈਤਿਕ ਪਤਨ ਦਾ ਸ਼ਿਕਾਰ ਬਣੀ ਹੈ।
ਉਂਝ ਤਾਂ ਧਰਮ ਦਾ ਵਾਸਤਵਿਕ ਸੰਬੰਧ ਤਾਂ ਵਿਅਕਤੀ ਦੇ ਉੱਚ ਵਿਚਾਰਾਂ, ਆਦਰਸ਼ਾਂ, ਮਾਨਵੀ ਸਿਧਾਂਤਾਂ ਨਾਲ ਹੁੰਦਾ ਹੈ, ਪਰ ਜਦੋਂ ਕਬੀਰ ਜੀ ਦੀ ਬਾਣੀ ਦਾ ਅਧਿਐਨ ਕਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੇ ਸਮੇਂ ਵਿਚ ਧਰਮ ਦੇ ਠੇਕੇਦਾਰਾਂ ਨੇ ਧਰਮ ਦੀ ਸਮੁੱਚੀ ਪਰਿਭਾਸ਼ਾ ਤੇ ਮਾਨਤਾਵਾਂ ਹੀ ਬਦਲ ਦਿੱਤੀਆਂ ਸਨ। ਉਸ ਸਮੇਂ ਧਰਮ ਰੱਬ ਦੀ ਪ੍ਰਾਪਤੀ ਦਾ ਮਾਰਗ ਨਾ ਬਣਕੇ ਰੀਤੀ – ਰਿਵਾਜ਼, ਕਰਮ – ਕਾਂਡ ਤੇ ਅਡੰਬਰਾਂ ਦਾ ਢੋਲ ਬਣਕੇ ਹੀ ਰਹਿ ਗਿਆ ਸੀ । ਕਬੀਰ ਬਾਣੀ ਦੀ ਪ੍ਰਾਥਮਿਕਤਾ ਸਮਾਜਿਕ ਵਿਸਮਤਾਵਾਂ ਅਤੇ ਉਸਦੀ ਗਿਰਾਵਟ ਨੂੰ ਹੀ ਦੂਰ ਕਰਨਾ ਨਹੀਂ ਸੀ ਬਲਕਿ ਇਸ ਦੇ ਨਾਲ ਅਧਿਆਤਮਿਕਤਾ ਨੂੰ ਵੀ ਸਮਾਜ ਵਿਚ ਪ੍ਰਤਿਸ਼ਠਿਤ ਕਰਨਾ ਸੀ। ਕਬੀਰ ਜੀ ਨੇ ਸਮਕਾਲੀ ਪਰਿਸਥਿਤੀਆਂ ਵਿਚ ਜੋ ਵੀ ਵਿਚਾਰ ਪੇਸ਼ ਕਰਦੇ ਸੀ, ਅੱਜ ਦੇ ਸਮੇਂ ਵੀ ਉਹ ਉਤਨੇ ਹੀ ਪ੍ਰਾਸੰਗਿਕ ਲਗਦੇ ਹਨ। ਸ਼ਾਇਦ ਕੱਲ ਵੀ ਉਨੇ ਹੀ ਪ੍ਰਾਸੰਗਿਕ ਹੋਣ । ਕਿਉਂਕਿ ਉਨ੍ਹਾਂ ਦੇ ਸਮੇਂ ਮੱਧਕਾਲ ਤੋਂ ਲੈਕੇ ਅੱਜ ਵਰਤਮਾਨ ਤੱਕ ਵੀ ਪਰਿਸਥਿਤੀਆਂ, ਲੋੜਾਂ ਆਪਣਾ ਰੂਪ ਬਦਲ ਕੇ ਓਸੇ ਤਰ੍ਹਾਂ ਦੀਆਂ ਹੀ ਹਨ ਅਤੇ ਕਬੀਰ ਜੀ ਦੇ ਵਿਚਾਰ ਸਮੇਂ ਦੀ ਸੀਮਾਂ ਵਿਚ ਬੰਦਣ ਵਾਲੇ ਵੀ ਨਹੀਂ ਹਨ, ਉਹ ਕਾਲਯੁਗੀ ਹਨ। ਜੁਗਾਂ ਦਾ ਬੰਧਨ ਵੀ ਇਨ੍ਹਾਂ ਨੂੰ ਨਹੀਂ ਬੰਨ੍ਹ ਸਕਦਾ। ਇਸ ਲਈ ਭਗਤ ਕਬੀਰ ਬਾਣੀ ਦੀ ਸਮਕਾਲੀਨ ਅਤੇ ਅਜੋਕੇ ਸਮੇਂ ਵਿੱਚ ਇਸ ਦੀ ਪ੍ਰਸੰਗਿਕਤਾ ਨੂੰ ਸਮਝਣਾ ਇਸ ਖੋਜ ਪੇਪਰ ਦਾ ਵਿਸ਼ਾ ਹੈ।
1. ਰੂਪ ਸਿੰਘ(ਅੰਪਾ.), ਸੇ ਭਗਤ ਸਤਿਗੁਰੂ ਮਨਿ ਭਾਏ, ਪੰਨਾ 35-36.
2. ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 982.
3. ਗੁਰਨਾਮ ਸਿੰਘ ਮੁਕਤਸਰ (ਪ੍ਰੋ.) ਝੂਠ ਨਾ ਬੋਲ ਪਾਂਡੇ, ਪੰਨਾ 217.
4. ਨਗੇਂਦਰ (ਡਾ.),ਹਿੰਦੀ ਸਾਹਿਤਯ ਕਾ ਇਤਿਹਾਸ,ਪੰਨਾ 11.
5. ਸੁਨੀਲ ਕੁਮਾਰ ਨਾਗਰਾ,ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਾਪਤ ਕਬੀਰ ਬਾਣੀ ਵਿੱਚ ਯੁੱਗ – ਚੇਤਨਾ ਦਾ ਪ੍ਰਵਚਨ,ਐਮ. ਫਿਲ,ਖੋਜ ਨਿਬੰਧ,ਕੁ.ਵੀ.ਕੁ., ਪੰਨਾ 81.
6. ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1158-59.
7. ਉਹੀ,ਪੰਨਾ483.
8. ਉਹੀ,ਪੰਨਾ1349.
9. ਸੁਨੀਲ ਕੁਮਾਰ ਨਾਗਰਾ,ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਾਪਤ ਕਬੀਰ ਬਾਣੀ ਵਿੱਚ ਯੁੱਗ – ਚੇਤਨਾ ਦਾ ਪ੍ਰਵਚਨ,ਪੰਨਾ83.
10. ਸ੍ਰੀ ਗੁਰੂ ਗ੍ਰੰਥ ਸਾਹਿਬ,ਪੰਨਾ 335.
11. ਉਹੀ,ਪੰਨਾ 324.
12. ਜਯੰਤ ਕੁਮਾਰ ਬੋਰੋ,ਕਬੀਰ ਦਾਸ ਕੀ ਵਰਤਮਾਨ ਸਮਯ ਮੇ ਪ੍ਰਸੰਗਿਕਤਾ ਕਿ ਸਮੀਕਸ਼ਾ,ਪੰਨਾ 717.
13. ਸ੍ਰੀ ਗੁਰੂ ਗ੍ਰੰਥ ਸਾਹਿਬ,ਪੰਨਾ 1349.
14. ਸੁਨੀਲ ਕੁਮਾਰ ਨਾਗਰਾ,ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਾਪਤ ਕਬੀਰ ਬਾਣੀ ਵਿੱਚ ਯੁੱਗ – ਚੇਤਨਾ ਦਾ ਪ੍ਰਵਚਨ,ਪੰਨਾ 89.
15. ਸ੍ਰੀ ਗੁਰੂ ਗ੍ਰੰਥ ਸਾਹਿਬ,ਪੰਨਾ 487.