ਲੋਕਧਾਰਾ ਜਿਸ ਨੂੰ ਅੰਗਰੇਜੀ ਵਿਚ Folkore ਕਿਹਾ ਜਾਂਦਾ ਹੈ। ਲੋਕਧਾਰਾ ਤੋਂ ਭਾਵ ਕਿਸੇ ਜਨ ਸਮੂਹ ਦੀ ਜੀਵਨ ਜਾਚ ਤੋਂ ਹੈ। ਲੋਕਧਾਰਾ ਰਕਸੇ ਜਨ-ਸਮੂਹ ਦੀ ਜੀਵਨ ਸ਼ੈਲੀ ਹੁੰਦੀ ਹੈ। ਇਹ ਕਿਸੇ ਸਮਾਜ ਪ੍ਰਬੰਧ ਦੀ ਸਮੁੁੱਚੀ ਪਰੰਪਰਾ ਅਤੇ ਸਭਿਆਚਾਰ ਦਾ ਪ੍ਰਮੁੁੱਖ ਰੂਪ ਹੁੰਦੀ ਹੈ। ਲੋਕ ਪਰੰਪਰਾਵਾਂ ਜ਼ਿੰਦਗੀ ਦੇ ਅਮਲ ਵਿਚੋਂ ਸਿਰਜੇ ਸੁਹਜ, ਜੀਵਨ ਦ੍ਰਿਸ਼ਟੀ ਅਤੇ ਜੀਵਨ ਸ਼ੈਲੀ ਦਾ ਆਧਾਰ ਹੁੰਦੀਆਂ ਹਨ। ਇਹਨਾਂ ਦੇ ਪਿੱਛੇ ਕਿਸੇ ਸਭਿਆਚਾਰਕ ਸਮਾਜ ਦਾ ਇਤਿਹਾਸ ਅਤੇ ਜ਼ਿੰਦਗੀ ਦੀ ਸਮਝ ਛੁਪੀ ਹੋਈ ਹੁੰਦੀ ਹੈ। ਇਹਨਾਂ ਉੱਤੇ ਹੀ ਕਿਸੇ ਸਭਿਆਚਾਰਕ ਸਮਾਜ ਪ੍ਰਬੰਧ ਦੀ ਪਹਿਚਾਣ ਉਭਰਦੀ ਹੈ। ਇਸ ਤਰ੍ਹਾਂ ਪਰੰਪਰਾ, ਸਭਿਆਚਾਰ ਅਤੇ ਲੋਕਧਾਰਾ ਦੇ ਸੰਕਲਪ ਆਪਸ ਵਿੱਚ ਰਲਗਡ ਹੁੰਦੇ ਹਨ।
ਸ਼ਾਬਦਿਕ ਤੌਰ ਤੇ ਲੋਕਧਾਰਾ ਅੰਗਰੇਜ਼ੀ ਸ਼ਬਦ Folkore ਦਾ ਸਮਾਨਅਰਥਕ ਸ਼ਬਦ ਹੈ। Folkore ਸ਼ਬਦ ਵੀ ਪੁਰਾਣੀ ਅੰਗਰੇਜ਼ੀ ਦੇ ਸ਼ਬਦ falc ਅਤੇ lar ਤੋਂ ਬਣਿਆ ਹੈ। ਵਿਲੀਅਮ ਟਾਮਸ ਨੇ ਅੰਗਰੇਜ਼ੀ ਦੇ ਇਹ ਦੋ ਸ਼ਬਦਾਂ ਨੂੰ ਜੋੜ ਕੇ folklore ਨਾਂ ਦਾ ਇੱਕ ਸ਼ਬਦ ਘੜਿਆ। ਪੰਜਾਬੀ ਭਾਸ਼ਾ ਵਿੱਚ ਇਸਦੇ ਅਰਥ ਹਨ ਲੋਕਾਂ ਦੀ ਧਾਰਾ, ਸਭਿਆਚਾਰਕ ਜ਼ਿੰਦਗੀ ਦਾ ਵਹਿਣ, ਪਰੰਪਰਾਵਾਂ ਦਾ ਨਿਰੰਤਰਿਤ ਚਲਨ ਅਤੇ ਲੋਕਾਂ ਦੀ ਜੀਵਨ ਸ਼ੈਲੀ। ਲੋਕਧਾਰਾ ਵਿਚ ਕਿਸੇ ਸਮਾਜ ਪ੍ਰਬੰਧ ਦੇ ਲੋਕਾਂ ਦੇ ਰੀਤੀ-ਰਿਵਾਜ਼, ਲੋਕ ਵਿਸ਼ਵਾਸ, ਲੋਕਗੀਤ ਵਹਿਮ-ਭਰਮ, ਲੋਕ ਨਾਚ, ਲੋਕ ਕਲਾ, ਲੋਕ ਦਵਾ-ਦਾਰੂ
1. ਬਰਾੜ ਰਜਿੰਦਰ ਸਿੰਘ ( ਡਾ.), ਸਭਿਆਚਾਰਕ ਅਧਿਐਨ ਵਿਧੀ; ਸਿਧਾਂਤ ਅਤੇ ਵਿਹਾਰ, ਸਮਦਰਸ਼ੀ, 2018
2, ਧਰਮਿੰਦਰ ਸਿੰਘ (ਡਾ.), ਸਭਿਆਚਰਕ ਖੋਜ ਪੱਤ੍ਰਿਕਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2006.
ਸਹਾਇਕ ਪੁਸਤਕ ਸੂਚੀ