ਸਤਵਿੰਦਰ ਬੇਗੋਵਾਲੀਆ ਪੰਜਾਬੀ ਦਾ ਪ੍ਰਸਿੱਧ ਨਾਟਕਕਾਰ ਹੈ। ਉਹ ਤਿੰਨ ਦਹਾਕਿਆ ਤੋਂ ਨਿਰੰਤਰ ਨਾਟ-ਰਚਨਾ ਕਰ ਰਿਹਾ ਹੈ।ਜਿਨ੍ਹਾਂ ਨਾਟਕਕਾਰਾਂ ਨੇ 1990 ਤੋਂ ਬਾਅਦ ਲਿਖਣਾ ਆਰੰਭ ਕੀਤਾ ਉਨ੍ਹਾਂ ਨੂੰ ਚੌਥੀ ਪੀੜ੍ਹੀ ਦੇ ਨਾਟਕਕਾਰ ਕਿਹਾ ਜਾਂਦਾ ਹੈ। ਉਦਾਰੀ ਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਜਿਹੇ ਵਰਤਾਰਿਆਂ ਨੇ ਵਿਸ਼ਵ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਵਿਸ਼ਵਸਾਹਿਤ-ਚਿੰਤਨ ਨੂੰ ਵੀ ਪ੍ਰਭਾਵਿਤ ਕੀਤਾ।ਇਸਦੇ ਫਲ ਸਰੂਪ ਵਿਸ਼ਵ ਦੇ ਸਾਹਿਤ ਵਿਚ ਉੁਤਰ ਆਧੁਨਿਕਤਾ, ਉਤਰ ਬਸਤੀਵਾਦ ਜਿਹੇ ਸੰਕਲਪ ਹੋਂਦ ਵਿਚ ਆਏ।ਸਾਹਿਤ-ਸਿਰਜਨਾ ਦੇ ਖੇਤਰ ਵਿਚ ਨਾਰੀ-ਚੇਤਨਾ, ਦਲਿਤ-ਚੇਤਨਾ, ਪ੍ਰਵਾਸੀ ਚੇਤਨਾ ਜਿਹੇ ਸਰੋਕਾਰ ਆਕਾਰ ਗ੍ਰਹਿਣ ਕਰਨ ਲੱਗੇ।ਵਿਸ਼ਵ ਦੇ ਦੂਜੇ ਦੇਸ਼ਾਂ ਦੇ ਸਮਾਂਨਾਂਤਰ ਭਾਰਤ ਵਿਚ ਵੀ ਸੰਨ 1991 ਵਿਚ ਬਣੀ ਨਵੀਂ ਸਰਕਾਰ ਨੇ ਵੀ ਇਸ ਸੰਕਲਪ ਨੂੰ ਆਪਣੀਆਂ ਨੀਤੀਆਂ ਵਿਚ ਲਾਗੂ ਕੀਤਾ।ਵਿਸ਼ਵੀਕਰਨ ਦੇ ਪ੍ਰਭਾਵ ਕਾਰਨ ਵਿਸ਼ਵ ਵਿਚ ਆਈਆਂ ਤਬਦੀਲੀਆਂ ਨੂੰ ਪੰਜਾਬੀ ਨਾਟਕਕਾਰੀ ਦੀ ਚੌਥੀ ਪੀੜ੍ਹੀ ਨੇ ਆਪਣੀ ਨਾਟ-ਰਚਨਾਵਾਂ ਵਿਚ ਆਧਾਰ ਸਮੱਗਰੀ ਵਜੋਂ ਚੁਣਨਾ ਸ਼ੁਰੂ ਕਰ ਦਿਤਾ।ਇਸ ਪੀੜ੍ਹੀ ਦੇ ਪ੍ਰਤੀ ਨਿੱਧ ਨਾਟਕਕਾਰਾਂ ਵਿਚ ਮਨਜੀਤ ਪਾਲ ਕੌਰ, ਪਾਲੀ ਭੁਪਿੰਦਰ, ਸਵਰਾਜ ਬੀਰ, ਸਤੀਸ਼ ਕੁਮਾਰ ਵਰਮਾ, ਦੇਵਿੰਦਰ ਕੁਮਾਰ, ਵਰਿਆਮ ਮਸਤ, ਜਤਿੰਦਰ ਬਰਾੜ, ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਸਾਹਿਬ ਸਿੰਘ, ਸਤਿੰਦਰ ਨੰਦਾ, ਕੁਲਦੀਪ ਸਿੰਘ ਦੀਪ, ਸੋਮਪਾਲ ਹੀਰਾ ਜਿਹੇ ਨਾਟਕਕਾਰਾਂ ਦੇ ਨਾਮ ਸ਼ਾਮਿਲ ਹਨ।ਇਸ ਹੀ ਪੱਖ ਤੋਂ ਸਤਵਿੰਦਰ ਬੇਗੋਵਾਲੀਆ ਦਾ ਨਾਮ ਵੀ ਪੰਜਾਬੀ ਨਾਟਕ ਕਾਰੀ ਦੀ ਚੌਥੀ ਪੀੜ੍ਹੀ ਦੇ ਨਾਟਕਕਾਰਾਂ ਵਿਚ ਗਿਣਿਆ ਜਾ ਸਕਦਾ ਹੈ।‘ਮੈਂ ਪੰਜਾਬਣ ਹਾਂ’ ਨਾਟ-ਸੰਗ੍ਰਹਿ ਤੋਂ ਪਹਿਲਾਂ ਉਹ ਪੰਜ ਨਾਟ-ਪੁਸਤਕਾਂ ਦਾ ਪ੍ਰਕਾਸ਼ਨ ਕਰ ਚੁੱਕਾ ਹੈ।
1. ਪ੍ਰਿਤਪਾਲ ਸਿੰਘ, ਸਾਹਿਤ ਦੀ ਭੂਮਿਕਾ, ਪੈਪਸੂ ਬੁਕ ਡਿਪੂ, ਪਟਿਆਲਾ, 1982, ਪੰਨਾ 15.
2. ਨਿਹਾਲ ਸਿੰਘ ਰਸ, ਪੰਜਾਬੀ ਸਾਹਿਤ ਦਾ ਵਿਕਾਸ, ਪੰਜਾਬੀ ਪਬਲੀਕੇਸ਼ਨ,ਅੰਮ੍ਰਿਤਸਰ, 1953,ਪੰਨਾ 12
3. ਸੁਤੰਤਰਜੋਤ ਸਿੰਘ, ਪੰਜਾਬੀ ਨਾਟਕ ਵਿਚ ਆਧੁਨਿਕਤਾ ਦਾ ਸੰਕਲਪ, ਰਵੀ ਸਾਹਿਤ ਪ੍ਰਕਾਸ਼ਨ,ਅੰਮ੍ਰਿਤਸਰ, 1987, ਪੰਨਾ 91.
4. ਸਬਿੰਦਰਜੀਤ ਸਿੰਘ ਸਾਗਰ, ਪੰਜਾਬੀ ਨਾਟਕ ਦਾ ਇਤਿਹਾਸ, ਵਾਰਸ ਸ਼ਾਹ ਫਾਊਂਡੇਸ਼ਨ, ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ, 1998, ਪੰਨਾ 15.
5. ਕੁਲਦੀਪ ਸਿੰਘ (ਸੰਪਾ), ਪੰਜਾਬੀ ਨਾਟਕ ਦੇ ਮੋਢੀ, ਸਾਹਿਤ ਕੇਂਦਰ, ਅੰਮ੍ਰਿਤਸਰ, 1966, ਪੰਨਾ 3
6. ਗੁਰਦਿਆਲ ਸਿੰਘ ਫੁੱਲ, `ਭੂਮਿਕਾ`, ਪੰਜਾਬੀ ਨਾਟਕ: ਸਰੂਪ, ਸਿਧਾਂਤ ਤੇ ਵਿਕਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1985, ਪੰਨਾ
7. ਭਾਈ ਕਾਨ੍ਹ ਸਿੰਘ ਨਾਭਾ, ਗੁਰੂ ਸ਼ਬਦ ਰਤਨਾਕਰ, ਮਹਾਨਕੋਸ਼, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1981, ਪੰਨਾ 509
8. ਪਿਆਰਾ ਸਿੰਘ,ਪੰਜਾਬੀ ਰੰਗਮੰਚ: ਸਿਧਾਂਤ ਤੇ ਪ੍ਰਵਿਰਤੀਆਂ`, ਨਿਊ ਬੁੱਕ ਕੰਪਨੀ, ਜਲੰਧਰ, 1989, ਪੰਨਾ 4
9. ਡਾ. ਰਤਨ ਸਿੰਘ ਜੱਗੀ, ਸਾਹਿਤ ਦੇ ਰੂਪ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1991, ਪੰਨਾ 71
10. ਸਤੀਸ਼ ਕੁਮਾਰ ਵਰਮਾ, ਪੰਜਾਬੀ ਨਾਟਕ ਦਾ ਇਤਿਹਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬੀਅਕਾਦਮੀ, ਦਿੱਲੀ, 2005, ਪੰਨਾ 13
11. ਉਹੀ, ਮੈਂ ਪੰਜਾਬਣ ਹਾਂ, ਸਤਵਿੰਦਰ ਬੇਗੋਵਾਲ, 5 ਆਬ ਪ੍ਰਕਾਸ਼ਨ, ਜਲੰਧਰ, 2019, ਪੰਨਾ 8
12. ਸਤਵਿੰਦਰ ਬੇਗੋਵਾਲ, ਉਹੀ, ਪੰਨਾ 32
13. ਉਹੀ, ਪੰਨਾ 57
14. ਗੁਰਜੀਤ ਗੁਰੀ (ਡਾ.), ਸਤਵਿੰਦਰ ਬੇਗੋਵਾਲੀਆ ਦਾ ਨਾਟ-ਜਗਤ, ਸ਼ਿਲਾਲੇਖ ਪਬਲਿਸ਼ਰਜ਼, ਦਿੱਲੀ, 2019, ਪੰਨਾ