ਡਾ. ਦਰਸ਼ਨ ਸਿੰਘ ਆਸ਼ਟ ਨੇ ਬਾਲ ਸਹਿਤ ਦੇ ਖੇਤਰ ਵਿੱਚ ਆਪਣੀਆਂ ਅਨੇਕਾਂ ਬਾਲ ਕਹਾਣੀਆਂ ਨਾਲ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਅੱਜ ਤੱਕ ਨਿਰੰਤਰ ਜਾਰੀ ਹੈ। ਉਸ ਨੇ ਹਰ ਕਹਾਣੀ ਦੇ ਵਿਸ਼ੇ ਨੂੰ ਬਾਲਪਨ ਦੇ ਪੱਧਰ ਅਨੁਸਾਰ ਢਾਲ ਕੇ ਬੱਚਿਆਂ ਦੇ ਕੋਮਲ ਮਨ ਦਾ ਹਾਣੀ ਬਣਾਇਆ ਹੈ | ਬਾਲ ਕਹਾਣੀ ਦੇ ਖੇਤਰ ਵਿੱਚ ਉਸ ਦਾ ਵੱਡਾ ਨਾਮ ਹੈ ਕਿਉਂਕਿ ਬਾਲ ਸਾਹਿਤ ਅੰਦਰ ਨਿੱਕੀਆਂ ਕਹਾਣੀਆਂ ਦਾ ਪ੍ਰਚਲਣ ਕਾਫੀ ਹੋ ਰਿਹਾ ਹੈ। ਆਧੁਨਿਕ ਸਮੇਂ ਦੀ ਭੱਜ ਦੌੜ ਵਾਲੀ ਜ਼ਿੰਦਗੀ ਅੰਦਰ ਭਾਰੇ ਤੇ ਲੰਮੇਰੇ ਸਾਹਿਤ ਰੂਪ ਮਨੁੱਖ ਤੋਂ ਦੂਰ ਹੋ ਰਹੇ ਹਨ। ਪੰਜਾਬੀ ਬਾਲ ਕਹਾਣੀਆਂ ਦੀ ਸਿਰਜਣਾ ਕਰਕੇ ਉਸ ਨੇ ਆਉਣ ਵਾਲੀਆਂ ਪੀੜੀਆਂ ਨੂੰ ਸਾਹਿਤ ਦੇ ਹਾਣ ਦਾ ਬਣਾਉਣ ਦਾ ਸਫਲ ਯਤਨ ਕੀਤਾ ਹੈ | ਵਿਸ਼ੇ ਦੇ ਪੱਖ ਤੋਂ ਉਸ ਦੀਆਂ ਬਾਲ ਕਹਾਣੀਆਂ ਦਾ ਸੁਭਾਅ ਜਾਂ ਪ੍ਰਕਿਰਤੀ ਬਹੁ-ਭਾਂਤੀ ਹੈੁ ਉਸ ਦੀਆਂ ਬਾਲ ਕਹਾਣੀਆਂ ਵਿੱਚ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਅਤੇ ਵਿਵਹਾਰਿਕ ਪ੍ਰਸਥਿਤੀਆਂ ਨੂੰ ਕਹਾਣੀ ਦੇ ਵਿਸ਼ਿਆਂ ਵਜੋਂ ਪੇਸ਼ ਕੀਤਾ ਗਿਆ ਹੈ| ਉਸ ਦੇ ਬਾਲ ਸਾਹਿਤ ਦੇ ਵਿਸ਼ਿਆਂ ਵਿੱਚ ਕਿਸੇ ਕਿਸਮ ਦੇ ਦੈਵੀ ਪਾਤਰਾਂ ਜਾਂ ਕੁਦਰਤੀ ਚਮਤਕਾਰਾਂ ਨੂੰ ਆਪਣੇ ਸਾਹਿਤ ਦੇ ਵਿਸ਼ੇ ਨਹੀਂ ਬਣਾਇਆ ਸਗੋਂ ਉਨਾਂ ਦੇ ਵਿਸ਼ਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ, ਚੰਗੀਆਂ ਆਦਤਾਂ ਅਤੇ ਵਿਗਿਆਨਿਕ ਸੋਚ ਵਾਲੇ ਵਿਸ਼ਿਆਂ ਨੂੰ ਰਚਨਾਵਾਂ ਦਾ ਆਧਾਰ ਬਣਾਇਆ ਗਿਆ ਹੈ | ਉਸ ਦੇ ਬਾਲ ਸਾਹਿਤ ਵਿੱਚ ਜੀਵ ਜੰਤੂਆਂ, ਭੌਤਿਕ ਵਿਗਿਆਨ, ਪੁਲਾੜ ਵਿਗਿਆਨ, ਸਿੱਖਿਆ ਸੰਸਾਰ, ਉਦਯੋਗਿਕ ਵਿਗਿਆਨ ਅਤੇ ਤਕਨਾਲੋਜੀ ਆਦਿ ਖੇਤਰਾਂ ਨੂੰ ਵਿਸ਼ਾ ਵਸਤੂ ਬਣਾਇਆ ਤਾਂ ਜੋ ਅੱਜ ਦਾ ਬਾਲ ਪਾਠਕ ਮਹਿਜ ਕਾਲਪਨਿਕ ਸੰਸਾਰ ਵਿੱਚ ਹੀ ਗੁਆਚ ਕੇ ਨਾਂ ਰਹਿ ਜਾਵੇ ਸਗੋਂ ਜ਼ਿੰਦਗੀ ਦੇ ਸੱਚ ਨੂੰ ਨੇੜੇ ਤੋਂ ਸਮਝ ਸਕੇ |
1) ਦਰਸ਼ਨ ਸਿੰਘ ਆਸ਼ਟ, ਚੰਗੀਆਂ ਆਦਤਾਂ (ਬਾਲ ਕਹਾਣੀਆਂ) ਭਾਸ਼ਾ ਵਿਭਾਗ ਪੰਜਾਬ, 1989, ਪੰਨਾ ਨੰ. 27
2) ਉਹੀ, ‘ਸੁਰੀਲੀ ਬੰਸਰੀ’ (ਬਾਲ ਕਹਾਣੀਆਂ), ਪੰਜਾਬੀ ਬਾਲ ਸਾਹਿਤ ਅਕਾਦਮੀ ਅੰਮ੍ਰਿਤਸਰ, 1990, ਪੰਨਾ ਨੰ. 14
3) ਉਹੀ, ‘ਬਾਗਾਂ ਵਾਲਾ ਪਿੰਡ’ (ਬਾਲ ਕਹਾਣੀਆਂ), ਪੰਜਾਬੀ ਅਕਾਦਮੀ ਦਿੱਲੀ, 1991, ਪੰਨਾ ਨੰ. 7
4) ਉਹੀ, ਪੰਨਾ ਨੰ. 26
5) ਉਹੀ, ਪੰਨਾ ਨੰ. 13
6) ਉਹੀ, ਪੰਨਾ ਨੰ. 23
7) ਉਹੀ, ਘੁੱਗੀ ਮੁੜ ਆਈ (ਬਾਲ ਕਹਾਣੀਆਂ), ਲਾਹੌਰ ਬੁੱਕਸ ਲੁਧਿਆਣਾ, 2012, ਪੰਨਾਂ ਨੰ. 13
8) ਉਹੀ, ਪੰਨਾ ਨੰ. 27
9) ਉਹੀ, ‘ਉੱਡ ਗਈ ਤਿਤਲੀ’(ਬਾਲ ਕਹਾਣੀਆਂ), ਲਾਹੌਰ ਬੁੱਕਸ ਲੁਧਿਆਣਾ, 2012, ਪੰਨਾਂ ਨੰ. 53
10) ਉਹੀ, ‘ਵਰ ਕਿ ਸਰਾਪ’(ਕਹਾਣੀਆਂ), ਰਘਵੀਰ ਰਚਨਾ ਪ੍ਰ. ਚੰਡੀਗੜ੍ਹ, 1995, ਪੰਨਾ ਨੰ. 45