ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਸਾਹਿਤਿਕ ਦੇਣ ਬਾਰੇ ਜਦੋਂ ਵੀ ਗੱਲ ਚਲਦੀ ਹੈ, ਤਾਂ ਗੁਰਚਰਨ ਰਾਮਮੁਰੀ ਅਵਤਾਰ ਸਾਦਿਕ, ਰਘਬੀਰ ਢੰਡ, ਕੇਸਰ ਸਿੰਘ ਨਾਵਲਿਸਟ, ਦਰਸ਼ਨ ਗਿੱਲ, ਸਵਰਨ ਚੰਦਨ, ਰਵਿੰਦਰ ਰਵੀ, ਸੁਰਜੀਤ ਕਲਸੀ, ਜਗਜੀਤ ਬਰਾੜ, ਸ਼ੇਰ ਜੰਗ ਜਾਂਗਲੀ ਆਦਿ ਦੇ ਨਾਲ ਜਗਤਾਰ ਢਾਅ ਦਾ ਨਾਂ ਵੀ ਉਲੇਖਯੋਗ ਹੈ। ਬੇਸ਼ਕ ਜਗਤਾਰ ਢਾਅ ਦਾ ਇਕ ਕਹਾਣੀ ਸੰਗ੍ਰਹਿ ‘ਨਿਰਮਲ ਬੰਦ’ ਵੀ ਚਰਚਿਤ ਹੈ ਪਰ ਉਸ ਦੀ ਵਧੇਰੇ ਪਹਿਚਾਣ ਇਕ ਕਵੀ ਵਜੋਂ ਹੋਈ ਹੈ।
ਜਗਤਾਰ ਢਾਅ ਦੀ ਕਾਵਿ-ਚੇਤਨਾ ਬਾਰੇ ਗੱਲ ਕਰਨ ਤੋਂ ਪਹਿਲਾਂ ਉਪਰੋਕਤ ਵਿਦੇਸ਼ੀ ਸਾਹਿਤਕਾਰਾਂ ਬਾਰੇ ਗੱਲ ਸਾਂਝੀ ਕਰਨੀ ਬਣਦੀ ਹੈ। ਮੇਰਾ ਇਹ ਮਤ ਹੈ ਕਿ ਉਪਰੋਕਤ ਸਾਰੇ ਹੀ ਲੇਖਕਾਂ ਦੀ ਸਾਹਿਤਿਕ ਚੇਤਨਾ ਦਾ ਆਧਾਰ ਛੋਟੀ ਕਿਰਸਾਨੀ ਦੀ ਪ੍ਰਾਪਤ ਦੁਖਾਂਤਕ ਸਥਿਤੀ ਹੈ। ਭਾਰਤ ਵਰਗੇ ਪਛੜੇ ਦੇਸ਼ ਵਿਚ ਛੋਟਾ ਕਿਸਾਨ ਅੱਜ ਸਖ਼ਤ ਮਿਹਨਤ ਅਤੇ ਨਵੇਂ-ਨਵੇਂ ਸੰਦਾਂ, ਬੀਜਾਂ, ਦੁਆਈਆਂ ਦਾ ਪ੍ਰਯੋਗ ਕਰਕੇ ਵੀ ਗੁਜ਼ਾਰੇ ਜੋਗੀ ਵੀ ਪੈਦਾਵਾਰ ਨਹੀਂ ਕਰ ਸਕਦਾ। ਉਹ ਕਰਜ਼ੇ ਦਾ ਮਾਰਿਆ, ਮਹਿੰਗਾਈ ਦਾ ਸਤਾਇਆ ਟੱਬਰ ਦੇ ਬੋਝ ਹੇਠ ਦੱਬਿਆ ਹੋਇਆ ਹੈ। ਇਸ ਦੇ ਨਾਲ ਹੀ ਉਹ ਆਪਣੀ ਜੱਟਕੀ ਹੈਂਕੜ ਦਾ ਸ਼ਿਕਾਰ ਹੈ। ਵਿਕਸਤ ਪੂੰਜੀਵਾਦੀ ਦੇਸ਼ਾਂ ਵਿਚ ਉਹ ਆਪਣਾ ਤਨ-ਮਨ ਵੇਚ ਕੇ ਪੌਂਡ, ਡਾਲਰ ਕਮਾਉਣ ਜਾਂਦਾ ਹੈ। ਉਹ ਪੂੰਜੀਵਾਦੀ ਦੇਸ਼ਾਂ ਦੇ ਜਮਾਤੀ ਖਾਸੇ ਤੋਂ ਅਣਜਾਣ, ਉੱਥੇ ਪਹੁੰਚ ਤਾਂ ਜਾਂਦਾ ਹੈ ਪਰ ਜਦੋਂ ਉਸਦਾ ਵਾਹ ਉੱਥੋਂ ਦੀ ਪ੍ਰਾਪਤ ਸਥਿਤੀ, ਜੋ ਉਸ ਦੀ ਇੱਛਤ ਸਥਿਤੀ ਤੋਂ ਬਿਲਕੁਲ ਉਲਟ ਹੋ ਨਿਬੜਦੀ ਹੈ, ਦੇ ਨਾਲ ਪੈਂਦਾ ਹੈ ਤਾਂ ਉਹ ਬਹੁਤ ਹੀ ਦੁਖੀ ਹੁੰਦਾ ਹੈ। ਉਸ ਨੂੰ ਨਸਲੀ ਵਿਤਕਰੇ, ਮਿਹਨਤ ਦੀ ਲੁੱਟ, ਸਭਿਆਚਾਰਕ ਪਾੜੇ ਦੀ ਗਿਰਾਵਟੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਉਹ ਕੁਰਲਾਅ ਉੱਠਦਾ ਹੈ। ਇਹਨਾਂ ਲੇਖਕਾਂ ਦੀਆਂ ਸਮੁੱਚੀਆਂ ਰਚਨਾਵਾਂ ਦੀ ਸਾਂਝੀ ਸੁਰ ਇਹ ਕੁਰਲਾਹਟ ਹੀ ਹੈ।
1. ਜਗਤਾਰ ਢਾਅ ਗੁਆਚੇ ਘਰ ਦੀ ਤਲਾਸ਼, ਪੰਨਾ- 7
2. ਉਹੀ……………………………………., ਪੰਨਾ-10
3. ਗਦਰ ਦੀ ਗੂੰਜ, 1918, ਪੰਨਾ-8
4. ਜਗਤਾਰ ਢਾਅ ਗੁਆਚੇ ਘਰ ਦੀ ਤਲਾਸ਼, ਪੰਨਾ- 12
5. ਗਦਰ ਦੀ ਗੂੰਜ, 1918 ਪੰਨਾ- 17
6. ਜਗਤਾਰ ਢਾਅ ਗੁਆਚੇ ਘਰ ਦੀ ਤਲਾਸ਼, ਪੰਨਾ- 15
7. ਗਦਰ ਦੀ ਗੂੰਜ, 1918 ਪੰਨਾ- 23
8. ਜਗਤਾਰ ਢਾਅ ਗੁਆਚੇ ਘਰ ਦੀ ਤਲਾਸ਼ ਪੰਨਾ- 22
9. ਉਹੀ…………………………………….., ਪੰਨਾ- 25
10. ਉਹੀ……………………………………., ਪੰਨਾ-27
11. ਗਦਰ ਦੀ ਗੂੰਜ, 1918 ਪੰਨਾ-3
12. ਉਹੀ……………….. ਪੰਨਾ -34.