ਸਾਹਿਤ ਸੰਸਾਰ ਵਿੱਚ ਅਜਿਹੇ ਵੀ ਸਾਹਿਤਕਾਰ ਹੁੰਦੇ ਹਨ ਜਿਹੜੇ ਆਪਣੀ ਵਿਲੱਖਣ ਸ਼ੈਲੀ, ਭਾਵਪੂਰਨ ਅੰਦਾਜ਼ ਤੇ ਤਰਕਪੂਰਨ ਦ੍ਰਿਸ਼ਟੀਕੋਣ ਨਾਲ ਸਾਹਿਤ, ਸਮਾਜ ਤੇ ਸੱਭਿਆਚਾਰ ਵਿਚਲੀ ਖੜੋਤ ਨੂੰ ਤੋੜ ਕੇ ਸਮਾਜ ਦੀ ਰੌਂ ਨੂੰ ਆਪਣੇ ਨਾਲ ਵਹਾ ਲੈ ਜਾਣਾ ਜਾਣਦੇ ਹਨ। ਆਧੁਨਿਕ ਯੁੱਗ ਦੇ ਪੰਜਾਬੀ ਸਾਹਿਤ ਨੂੰ ਇੱਕ ਨਿਵੇਕਲੀ ਨੁਹਾਰ ਪ੍ਰਦਾਨ ਕਰਨ ਵਾਲਿਆਂ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਇੱਕ ਮਹੱਤਵਪੂਰਨ ਹਸਤਾਖ਼ਰ ਹੈ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀ ਸਾਹਿਤ ਸੰਸਾਰ ਨੂੰ ਕਹਾਣੀ, ਨਿਬੰਧ ਤੇ ਨਾਵਲ ਦਿੱਤੇ ਹਨ ਅਤੇ ਇਹਨਾਂ ਰੂਪਾਂ ਰਾਹੀਂ ਉਸਨੇ ਸਮਾਜ ਦੀਆਂ ਪ੍ਰਚਲਿਤ ਕੋਝੀਆਂ ਕਦਰਾਂ^ਕੀਮਤਾਂ ਨੂੰ ਵੰਗਾਰਿਆਂ ਹੈ ਅਤੇ ਸਮਾਜ ਨੂੰ ਪ੍ਰੀਤ ਦੇ ਫਲਸਫੇ ਰਾਹੀਂ ਨਵੀਂ ਸੇਧ ਦਿੱਤੀ ਹੈ। ਭਾਵੇਂ ਉਸਨੇ ਪੰਜਾਬੀ ਸਾਹਿਤ ਜਗਤ ਨੂੰ ਦੋ ਨਾਵਲ ‘ਅਣ ਵਿਆਹੀ ਮਾਂ’ ਤੇ ‘ਰੁਖਾਂ ਦੀ ਜੀਰਾਂਦ’ ਹੀ ਦਿੱਤੇ ਹਨ ਪਰੰਤੂ ਪੰਜਾਬੀ ਨਾਵਲ ਜਗਤ ਵਿੱਚ ਇਹਨਾਂ ਦਾ ਵਿਸ਼ੇਸ਼ ਸਥਾਨ ਹੈ। ਉਸਨੇ ਇਹਨਾਂ ਨਾਵਲਾਂ ਵਿੱਚ ਪ੍ਰੀਤ ਦੇ ਸੰਦੇਸ਼ ਨੂੰ ਅਜਿਹੇ ਸ਼ਬਦੀ ਟਕਸਾਲ ਵਿੱਚ ਘੜ ਕੇ ਪੇਸ਼ ਕੀਤਾ ਹੈ ਕਿ ਇਹ ਨਾਵਲਾਂ ਦੁਆਰਾ ਉਹ ਆਪਣੇ ਪਾਠਕਾਂ ਦੇ ਮਨਾਂ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਉਂਦਾ ਹੈ। ਇਹਨਾਂ ਨਾਵਲਾਂ ਦਾ ਮੁੱਖ ਵਿਸ਼ਾ ਤਾਂ ਸਹਿਜ ਪ੍ਰੀਤ ਹੈ ਪਰੰਤੂ ਇਹਨਾਂ ਨਾਵਲਾਂ ਦੁਆਰਾ ਉਹ ਸਮਾਜ ਵਿੱਚ ਪ੍ਰਚਲਿਤ ਰੂੜੀਵਾਦੀ ਨੈਤਿਕ, ਸਮਾਜਿਕ ਤੇ ਸੰਸਥਾਗਤ ਕੀਮਤਾਂ *ਤੇ ਕਰਾਰੀ ਸੱਟ ਵੀ ਮਾਰਦਾ ਹੈ। ਉਹ ਧਾਰਮਿਕ ਡੇਰਿਆਂ ਵਿੱਚ ਹੋ ਰਹੇ ਅਨੈਤਿਕ ਕੰਮਾਂ ਨੂੰ ਵੀ ਛੋਂਹਦਾ ਹੈ। ਇਹਨਾਂ ਤੋਂ ਇਲਾਵਾ ਉਹ ਆਪਣੇ ਨਾਵਲਾਂ ਵਿੱਚ ਔਰਤ ਨੂੰ ਸਿਰਫ ਇੱਕ ਵਸਤੂ ਵਜੋਂ ਪੇਸ਼ ਨਾ ਕਰਦੇ ਹੋਏ ਉਸਨੂੰ ਇੱਕ ਮਨੁੱਖੀ ਰੂਪ ਵਿੱਚ ਸਿਰਜ ਕੇ ਉਸ ਦੀਆਂ ਅੰਦਰਲੀਆਂ ਭਾਵਨਾਵਾਂ ਤੇ ਸਮਾਜ ਵਿੱਚ ਉਸਦੀ ਹੋ ਰਹੀ ਦੁਰਗਤੀ ਨੂੰ ਵੀ ਪੇਸ਼ ਕਰਦਾ ਹੋਇਆ ਇਹਨਾਂ ਦਾ ਹੱਲ ਸਹਿਜ ਪ੍ਰੀਤ ਦੇ ਮਾਰਗ ਦੁਆਰਾ ਲੱਭਦਾ ਹੈ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਨਾਵਲਾਂ ਵਿੱਚ ਪੇਸ਼ ਕੀਤੇ ਵਿਿਭੰਨ ਵਿਿਸ਼ਆਂ ਦਾ ਅਧਿਐਨ ਕਰਨਾ ਹੀ ਇਸ ਖੋਜ ਪੇਪਰ ਦਾ ਵਿਸ਼ਾ ਹੈ।
1. ਡਾ. ਚਮਨ ਲਾਲ, ਪ੍ਰਸੰਗਵਸ, ਹਰ-ਆਨੰਦ ਪਬਲੀਕੇਸ਼ਨਜ਼, ਨਵੀਂ ਦਿੱਲੀ, 1996, ਪੰਨਾ 286-287.
2. ਅਣਵਿਆਹੀ ਮਾਂ : ਇਕ ਵਿਵੇਚਨ, ਪੋ੍ਰ. ਓਮ ਪ੍ਰਕਾਸ਼ ਗਾਸੋ, ਡਾ. ਰਜਿੰਦਰ ਸਿੰਘ ਲਾਂਬਾ (ਮੁੱਖ ਸੰਪਾ.), ਖੋਜ ਪਤ੍ਰਿਕਾ ਗੁਰਬਖ਼ਸ਼ ਸਿੰਘ ਪ੍ਰੀਤਲੜੀ ਸ਼ਤਾਬਦੀ ਅੰਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 113.
3. ਗੁਰਬਖ਼ਸ਼ ਸਿੰਘ, ਪ੍ਰੀਤਲੜੀ, ਪ੍ਰੀਤ ਨਗਰ, ਜੁਲਾਈ 1975, ਜਿਲਦ 42, ਸਰਵਰਕ
4. ਅਣਵਿਆਹੀ ਮਾਂ’ : ਇਕ ਵਿਵੇਚਨ, ਪੋ੍ਰ. ਓਮ ਪ੍ਰਕਾਸ਼ ਗਾਸੋ, ਡਾ. ਰਜਿੰਦਰ ਸਿੰਘ ਲਾਂਬਾ (ਮੁੱਖ ਸੰਪਾ.), ਖੋਜ ਪਤ੍ਰਿਕਾ ਗੁਰਬਖ਼ਸ਼ ਸਿੰਘ ਪ੍ਰੀਤਲੜੀ ਸ਼ਤਾਬਦੀ ਅੰਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 116.
5. ਗੁਰਬਖ਼ਸ਼ ਸਿੰਘ ਪ੍ਰੀਤਲੜੀ, ਅਣਵਿਆਹੀ ਮਾਂ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 2010, ਪਰਵੇਸ਼, ਪੰਨਾ 7.
6. ਉਹੀ, ਪੰਨਾ 8.
7. ਡਾ. ਮਹਿੰਦਰ ਸਿੰਘ ਰੰਧਾਵਾ (ਸੰਪਾ.), ਗੁਰਬਖ਼ਸ਼ ਸਿੰਘ ਅਭਿਨੰਦਨ ਗ੍ਰੰਥ, ਨਵਯੁਗ ਪਬਲਿਸ਼ਰਜ਼, ਦਿੱਲੀ, 1971, ਪੰਨਾ 34.
8. ਹਰਚਰਨ ਕੌਰ, ਨਾਵਲਕਾਰ ਗੁਰਬਖ਼ਸ਼ ਸਿੰਘ : ਇਕ ਪਛਾਣ, ਪੋ੍ਰ. ਸਵਰਨ ਸਿੰਘ, ਗੁਰਬਖ਼ਸ਼ ਸਿੰਘ : ਪ੍ਰੀਤ ਸੰਸਾਰ, ਪੰਜਾਬੀ ਅਕਾਦਮੀ, ਦਿੱਲੀ, 1991, ਪੰਨਾ 96.
9. ਗੁਰਬਖ਼ਸ਼ ਸਿੰਘ ਪ੍ਰੀਤਲੜੀ, ਰੁੱਖਾਂ ਦੀ ਜੀਰਾਂਦ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 1995
10. ਗੁਰਚਰਨ ਸਿੰਘ ਐਮ. ਏ., ਪੰਜਾਬੀ ਗਲਪਕਾਰ, ਹਿੰਦ ਪਬਲਿਸ਼ਰਜ਼ ਲਿਿਮਟਿਡ, ਅੰਮ੍ਰਿਤਸਰ, 1954, ਪੰਨਾ 440.
11. ਗੁਰਬਖ਼ਸ਼ ਸਿੰਘ ਪ੍ਰੀਤਲੜੀ, ਅਣਵਿਆਹੀ ਮਾਂ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 2010, ਪੰਨਾ 74.
12. ਗੁਰਬਖ਼ਸ਼ ਸਿੰਘ ਪ੍ਰੀਤਲੜੀ, ਰੁੱਖਾਂ ਦੀ ਜੀਰਾਂਦ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 1995, 156-157.
13. ਉਹੀ, ਪੰਨਾ 159.
14. ਗੁਰਬਖ਼ਸ਼ ਸਿੰਘ ਪ੍ਰੀਤਲੜੀ, ਅਣਵਿਆਹੀ ਮਾਂ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 2010, ਪਰਵੇਸ਼, ਪੰਨਾ 21.
15. ਗੁਰਬਖ਼ਸ਼ ਸਿੰਘ ਪ੍ਰੀਤਲੜੀ, ਰੁੱਖਾਂ ਦੀ ਜੀਰਾਂਦ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 1995, ਪੰਨਾ 68.
16. ਗੁਰਬਖ਼ਸ਼ ਸਿੰਘ ਪ੍ਰੀਤਲੜੀ, ਅਣਵਿਆਹੀ ਮਾਂ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 2010, ਪਰਵੇਸ਼, ਪੰਨਾ 38.
17. ਜਗਬੀਰ ਸਿੰਘ, ਪੰਜਾਬੀ ਗਲਪ ਸੰਸਾਰ, ਵੈੱਲਵਿਸ਼ ਪਿੰ੍ਰਟਰਜ਼, ਨਵੀਂ ਦਿੱਲੀ, 1999, ਪੰਨਾ 81.
18. ਗੁਰਬਖ਼ਸ਼ ਸਿੰਘ ਪ੍ਰੀਤਲੜੀ, ਰੁੱਖਾਂ ਦੀ ਜੀਰਾਂਦ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 1995, ਪੰਨਾ 48.
19. ਉਹੀ, ਪੰਨਾ 45.
20. ਉਹੀ, ਪੰਨਾ 17.
21. ਉਹੀ, ਪੰਨਾ 21.
22. ਉਹੀ, ਪੰਨਾ 53.
23. ਡਾ. ਮਾਨ ਸਿੰਘ ਢੀਂਡਸਾ, ਗੁਰਬਖ਼ਸ਼ ਸਿੰਘ ਦਾ ਨਾਵਲ^ਜਗਤ, ਡਾ. ਰਜਿੰਦਰ ਸਿੰਘ ਲਾਂਬਾ (ਮੁੱਖ ਸੰਪਾ.), ਖੋਜ ਪਤ੍ਰਿਕਾ ਗੁਰਬਖ਼ਸ਼ ਸਿੰਘ ਪ੍ਰੀਤਲੜੀ ਸ਼ਤਾਬਦੀ ਅੰਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 99.
24. ਭਾਈ ਸਾਹਿਬ ਭਾਈ ਜੋਧ ਸਿੰਘ ਤੇ ਹੋਰ, ਆਲੋਚਨਾ, ਪੰਜਾਬੀ ਸਾਹਿੱਤ ਅਕਾਦਮੀ, ਲੁਧਿਆਣਾ, ਜਨਵਰੀ 1960, ਪੰਨਾ 21.
25. ਗੁਰਬਖ਼ਸ਼ ਸਿੰਘ ਪ੍ਰੀਤਲੜੀ, ਅਣਵਿਆਹੀ ਮਾਂ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 2010, ਪੰਨਾ