ਪੰਜਾਬੀ ਸਾਹਿਤ ਵਿੱਚ ਸਭ ਤੋਂ ਪਹਿਲਾ ਕਾਵਿ ਰੂਪ ਨੇ ਜਨਮ ਲਿਆ ਹੈ।ਕਾਵਿ ਆਪਣੇ ਅਨੇਕਾਂ ਉਪ-ਰੂਪਾਕਾਰਾਂ ਰਾਹੀ ਸਿਰਜਨਾਤਮਕ ਸਫਰ ਤੈਅ ਕਰਦਾ ਹੈ। ਗ਼ਜ਼ਲ ਕਾਵਿ ਦਾ ਅਜਿਹਾ ਰੁਪਾਕਾਰ ਹੈ ਜਿਸ ਵਿੱਚ ਇੱਕ ਪਾਸੇ ਕਾਵਿ ਸ਼ਾਸ਼ਤਰੀ ਵਿਧਾਨ ਨੂੰ ਧਿਆਨ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਤੇ ਦੂਸਰੇ ਪਾਸੇ ਇਸ ਵਿੱਚ ਸੂਖਮ ਵਿਸ਼ਿਆਂ ਨੂੰ ਪੇਸ਼ ਕੀਤਾ ਜਾਂਦਾ ਹੈ। ਗ਼ਜ਼ਲ ਦੀ ਬਣਤ ਸ਼ਿਅਰਾਂ ਵਿੱਚ ਕਾਇਮ ਹੁੰਦੀ ਹੈ ਅਤੇ ਕੁਝ ਇੱਕ ਸ਼ਿਅਰਾਂ ਵਿੱਚ ਜੀਵਣ ਦੇ ਵਿਸ਼ਾਲ ਅਨੁਭਵ ਨੂੰ ਸੂਖਮਤਾ ਸਹਿਤ ਪੇਸ਼ ਕੀਤਾ ਜਾਂਦਾ ਹੈ।ਇਸ ਕਾਵਿ ਰੂਪ ਨੇ ਆਧੁਨਿਕ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਨ ਸਥਾਨ ਹਾਸਿਲ ਕਰ ਲਿਆ ਹੈ। ਪਿਛਲੇ ਕੁਝ ਕੁ ਦਹਾਕਿਆਂ ਤੋਂ ਪੰਜਾਬੀ ਗ਼ਜ਼ਲ ਕੇਵਲ ਪੰਜਾਬ ਵਿੱਚ ਹੀ ਨਹੀ ਸਗੋਂ ਵਿਸ਼ਵ ਦੇ ਵਿਿਭੰਨ ਖੇਤਰਾਂ ਅੰਦਰ ਵੀ ਸਿਰਜਨਾਤਮਿਕਤਾ ਦਾ ਮੁੱਖ ਮਾਧਿਅਮ ਬਣੀ ਹੋਈ ਹੈ। ਪਰਵਾਸੀ ਪੰਜਾਬੀ ਗ਼ਜ਼ਲ ਨੇ ਇਸ ਦੌਰ ਵਿੱਚ ਆਪਣੀ ਵੱਖਰੀ ਹੋਂਦ ਸਥਾਪਿਤ ਕਰਨੀ ਸ਼ੁਰੂ ਕਰ ਦਿੱਤੀ ਹੈ।
1. ਇਕਵਿੰਦਰ ਸਿੰਘ ,ਜ਼ੁਬਾਨ ਫੁੱਲਾਂ ਦੀ,ਪੰਨਾ 8
2. ਇਕਵਿੰਦਰ ਸਿੰਘ,ਜ਼ਿੰਦਗੀ ਦੇ ਪੈਲ ਪਾਈ,ਪੰਨਾ 19
3. ਇਕਵਿੰਦਰ ਸਿੰਘ,ਜ਼ਿੰਦਗੀ ਦੇ ਪੈਲ ਪਾਈ, ਪੰਨਾ 20
4. ਇਕਵਿੰਦਰ ਸਿੰਘ,ਪਾਣੀ ਮੈਲਾ ਮਿੱਟੀ ਗੋਰੀ,ਪੰਨਾ 83
ਸਹਾਇਕ ਪੁਸਤਕ ਸੂਚੀ
1. ਸਾਧੂ ਸਿੰਘ ਹਮਦਰਦ,ਗ਼ਜ਼ਲ ਜਨਮ ਤੇ ਵਿਕਾਸ,ਗੁਰੁ ਨਾਨਕ ਦੇਵ ਯੂਨੀਵਰਸਿਟੀ ਪ੍ਰੈੱਸ,ਅੰਮ੍ਰਿਤਸਰ,1985
2. ਇਕਵਿੰਦਰ ਸਿੰਘ ,ਜ਼ੁਬਾਨ ਫੁੱਲਾਂ ਦੀ ,ਪੰਜ ਆਬ ਪ੍ਰਕਾਸ਼ਨ,ਜਲੰਧਰ 2019
3. ਇਕਵਿੰਦਰ ਸਿੰਘ,ਜ਼ਿੰਦਗੀ ਨੇ ਪੈਲ ਪਾਈ ,ਪੰਜ ਆਬ ਪ੍ਰਕਾਸ਼ਨ,ਜਲੰਧਰ 2019
4. ਇਕਵਿੰਦਰ ਸਿੰਘ,ਪਾਣੀ ਮੈਲਾ ਮਿੱਟੀ ਗੋਰੀ,ਲੋਕ ਮੰਚ ਪ੍ਰਕਾਸ਼ਨ,ਪੁਰ ਹੀਰਾਂ.ਹੁਸ਼ਿਆਰਪੁਰ.1992
5. ਹਰਮੀਤ ਸਿੰਘ ਅਟਵਾਲ,ਅਦੀਬ ਸਮੁੰਦਰੋਂ ਪਾਰ ਦੇ,ਐਵਿਸ਼ ਪਬਲੀਕੇਸ਼ਨ ,ਦਿੱਲੀ
6. ਅੰਬ ਦੁਸਹਿਰੀ ਚੂਪਣ ਆਇਓ,ਲੋਕ ਗੀਤ ਪ੍ਰਕਾਸ਼ਨ,ਚੰਡੀਗੜ੍ਹ,2008